24 "ਤੁਹਾਡੇ ਅਤੇ ਤੁਹਾਡੇ ਉੱਤਰਾਧਿਕਾਰੀਆਂ ਲਈ ਇੱਕ ਸਥਾਈ ਨਿਯਮ ਵਜੋਂ ਇਨ੍ਹਾਂ ਹਿਦਾਇਤਾਂ ਦੀ ਪਾਲਣਾ ਕਰੋ। 25 ਜਦੋਂ ਤੁਸੀਂ ਉਸ ਧਰਤੀ ਵਿੱਚ ਦਾਖਲ ਹੋਵੋ ਜੋ ਯਾਹਵੇਹ ਤੁਹਾਨੂੰ ਦੇਵੇਗਾ ਜਿਵੇਂ ਕਿ ਉਸਨੇ ਵਾਅਦਾ ਕੀਤਾ ਸੀ, ਇਸ ਰੀਤੀ ਨੂੰ ਮਨਾਇਆ ਕਰੋ। 26 ਅਤੇ ਜਦੋਂ ਤੁਹਾਡੇ ਬੱਚੇ ਤੁਹਾਨੂੰ ਪੁੱਛਦੇ ਹਨ, ‘ਇਸ ਰਸਮ ਦਾ ਤੁਹਾਡੇ ਲਈ ਕੀ ਅਰਥ ਹੈ?’ 27 ਫਿਰ ਉਹਨਾਂ ਨੂੰ ਆਖੋ, ‘ਇਹ ਪਸਾਹ ਦੀ ਬਲੀ ਯਾਹਵੇਹ ਲਈ ਹੈ, ਜੋ ਮਿਸਰ ਵਿੱਚ ਇਸਰਾਏਲੀਆਂ ਦੇ ਘਰਾਂ ਵਿੱਚੋਂ ਲੰਘਿਆ ਅਤੇ ਸਾਡੇ ਘਰਾਂ ਨੂੰ ਬਚਾਇਆ ਜਦੋਂ ਉਸ ਨੇ ਮਿਸਰੀਆਂ ਨੂੰ ਮਾਰਿਆ।’ "