Pular para o conteúdo
Publicidade

ਅੱਯੋਬ 2

1 ਇੱਕ ਹੋਰ ਦਿਨ ਦੂਤ2:1 ਇਬਰਾਨੀ ਵਿੱਚ ਪਰਮੇਸ਼ਵਰ ਦੇ ਪੁੱਤਰ ਆਪਣੇ ਆਪ ਨੂੰ ਯਾਹਵੇਹ ਦੇ ਅੱਗੇ ਪੇਸ਼ ਕਰਨ ਲਈ ਆਏ ਅਤੇ ਸ਼ੈਤਾਨ ਵੀ ਆਪਣੇ ਆਪ ਨੂੰ ਉਸ ਦੇ ਸਾਹਮਣੇ ਪੇਸ਼ ਕਰਨ ਲਈ ਉਹਨਾਂ ਦੇ ਨਾਲ ਆਇਆ। 2 ਅਤੇ ਯਾਹਵੇਹ ਨੇ ਸ਼ੈਤਾਨ ਨੂੰ ਕਿਹਾ, "ਤੂੰ ਕਿੱਥੋਂ ਆਇਆ ਹੈ?"

ਸ਼ੈਤਾਨ ਨੇ ਯਾਹਵੇਹ ਨੂੰ ਜਵਾਬ ਦਿੱਤਾ, "ਮੈਂ ਧਰਤੀ ਤੇ ਘੁੰਮਦਾ ਅਤੇ ਉੱਥੋਂ ਇਧਰ-ਉਧਰ ਫਿਰਦਾ ਆਇਆ ਹਾਂ।"

3 ਤਦ ਯਾਹਵੇਹ ਨੇ ਸ਼ੈਤਾਨ ਨੂੰ ਕਿਹਾ, "ਕੀ ਤੂੰ ਮੇਰੇ ਸੇਵਕ ਅੱਯੋਬ ਬਾਰੇ ਸੋਚਿਆ ਹੈ? ਉਸ ਵਰਗਾ ਧਰਤੀ ਉੱਤੇ ਕੋਈ ਨਹੀਂ ਹੈ; ਉਹ ਨਿਰਦੋਸ਼ ਅਤੇ ਨੇਕ ਹੈ, ਇੱਕ ਆਦਮੀ ਜੋ ਪਰਮੇਸ਼ਵਰ ਤੋਂ ਡਰਦਾ ਹੈ ਅਤੇ ਬੁਰਾਈ ਤੋਂ ਦੂਰ ਰਹਿੰਦਾ ਹੈ। ਉਹ ਅਜੇ ਤੱਕ ਆਪਣੀ ਵਫ਼ਾਦਾਰੀ ਵਿੱਚ ਕਾਇਮ ਹੈ, ਭਾਵੇਂ ਤੂੰ ਮੈਨੂੰ ਬਿਨਾਂ ਕਿਸੇ ਕਾਰਨ ਉਸ ਨੂੰ ਬਰਬਾਦ ਕਰਨ ਲਈ ਉਸ ਦੇ ਵਿਰੁੱਧ ਉਕਸਾਇਆ ਸੀ।"

4 ਸ਼ੈਤਾਨ ਨੇ ਯਾਹਵੇਹ ਨੂੰ ਜਵਾਬ ਦਿੱਤਾ, "ਚਮੜੀ ਲਈ ਚਮੜੀ! ਇੱਕ ਆਦਮੀ ਆਪਣੀ ਜ਼ਿੰਦਗੀ ਲਈ ਸਭ ਕੁਝ ਦੇ ਦੇਵੇਗਾ। 5 ਪਰ ਹੁਣ ਆਪਣਾ ਹੱਥ ਵਧਾ ਅਤੇ ਉਸ ਦੇ ਮਾਸ ਅਤੇ ਹੱਡੀਆਂ ਨੂੰ ਮਾਰ, ਅਤੇ ਉਹ ਤੇਰੇ ਮੂੰਹ ਉੱਤੇ ਤੈਨੂੰ ਸਰਾਪ ਦੇਵੇਗਾ।"

6 ਯਾਹਵੇਹ ਨੇ ਸ਼ੈਤਾਨ ਨੂੰ ਕਿਹਾ, "ਠੀਕ ਹੈ, ਫਿਰ, ਉਹ ਤੇਰੇ ਹੱਥ ਵਿੱਚ ਹੈ; ਪਰ ਤੂੰ ਉਸਦੀ ਜਾਨ ਨਾ ਲਈ।"

7 ਫਿਰ ਸ਼ੈਤਾਨ ਯਾਹਵੇਹ ਦੀ ਹਜ਼ੂਰੀ ਤੋਂ ਬਾਹਰ ਚਲਾ ਗਿਆ ਅਤੇ ਅੱਯੋਬ ਨੂੰ ਉਸਦੇ ਪੈਰਾਂ ਦੇ ਤਲੇ ਤੋਂ ਲੈ ਕੇ ਉਸਦੇ ਸਿਰ ਤੱਕ ਦਰਦਨਾਕ ਜ਼ਖਮ ਦਿੱਤੇ। 8 ਫਿਰ ਅੱਯੋਬ ਨੇ ਟੁੱਟੇ ਹੋਏ ਮਿੱਟੀ ਦੇ ਭਾਂਡੇ ਦਾ ਇੱਕ ਟੁਕੜਾ ਲਿਆ ਅਤੇ ਸੁਆਹ ਦੇ ਵਿਚਕਾਰ ਬੈਠਦੇ ਹੋਏ ਆਪਣੇ ਆਪ ਨੂੰ ਉਸ ਨਾਲ ਰਗੜਿਆ।

9 ਉਸ ਦੀ ਪਤਨੀ ਨੇ ਉਸ ਨੂੰ ਕਿਹਾ, "ਕੀ ਤੁਸੀਂ ਅਜੇ ਵੀ ਆਪਣੀ ਖਰਿਆਈ ਤੇ ਕਾਇਮ ਹੋ? ਪਰਮੇਸ਼ਵਰ ਨੂੰ ਸਰਾਪ ਦੇ ਅਤੇ ਮਰ ਜਾ!"

10 ਉਸ ਨੇ ਜਵਾਬ ਦਿੱਤਾ, "ਤੂੰ ਇੱਕ ਮੂਰਖ2:10 ਮੂਰਖ ਇਬਰਾਨੀ ਭਾਸ਼ਾ ਦੇ ਅਨੁਵਾਦ ਵਿੱਚ ਨੈਤਿਕ ਘਾਟ ਨੂੰ ਦਰਸਾਉਂਦਾ ਹੈ। ਔਰਤ ਵਾਂਗ ਗੱਲ ਕਰ ਰਹੀ ਹੈ। ਕੀ ਅਸੀਂ ਪਰਮੇਸ਼ਵਰ ਤੋਂ ਚੰਗਾ-ਚੰਗਾ ਤਾਂ ਲਈਏ ਪਰ ਬੁਰਾ ਨਹੀਂ?"

ਇਸ ਸਭ ਵਿੱਚ, ਅੱਯੋਬ ਨੇ ਜੋ ਕਿਹਾ ਉਸ ਵਿੱਚ ਪਾਪ ਨਹੀਂ ਕੀਤਾ।

11 ਜਦੋਂ ਅੱਯੋਬ ਦੇ ਤਿੰਨ ਮਿੱਤਰਾਂ, ਏਲੀਫਾਜ਼ ਤੇਮਾਨੀ, ਬਿਲਦਦ ਸ਼ੂਹੀ ਅਤੇ ਜ਼ੋਫ਼ਾਰ ਨਮਾਥੀ ਨੇ ਉਸ ਉੱਤੇ ਆਈਆਂ ਸਾਰੀਆਂ ਮੁਸੀਬਤਾਂ ਬਾਰੇ ਸੁਣਿਆ, ਤਾਂ ਉਹ ਆਪਣੇ ਘਰਾਂ ਤੋਂ ਚਲ ਪਏ ਅਤੇ ਇੱਕਠੇ ਹੋ ਕੇ ਉਸ ਨਾਲ ਹਮਦਰਦੀ ਕਰਨ ਅਤੇ ਉਸ ਨੂੰ ਦਿਲਾਸਾ ਦੇਣ ਦਾ ਇਕਰਾਰ ਕੀਤਾ। 12 ਜਦੋਂ ਉਹਨਾਂ ਨੇ ਉਸਨੂੰ ਦੂਰੋਂ ਦੇਖਿਆ, ਤਾਂ ਉਸਨੂੰ ਪਛਾਣ ਨਾ ਸਕੇ; ਉਹ ਉੱਚੀ-ਉੱਚੀ ਰੋਣ ਲੱਗੇ, ਅਤੇ ਉਹਨਾਂ ਨੇ ਦੁੱਖ ਵਿੱਚ ਆਪਣੇ ਕੱਪੜੇ ਪਾੜੇ ਅਤੇ ਆਪਣੇ ਸਿਰਾਂ ਉੱਤੇ ਮਿੱਟੀ ਪਾਈ। 13 ਤਦ ਉਹ ਸੱਤ ਦਿਨ ਅਤੇ ਸੱਤ ਰਾਤਾਂ ਉਸਦੇ ਨਾਲ ਜ਼ਮੀਨ ਉੱਤੇ ਬੈਠੇ ਰਹੇ। ਕਿਸੇ ਨੇ ਵੀ ਉਸਨੂੰ ਇੱਕ ਸ਼ਬਦ ਨਹੀਂ ਕਿਹਾ, ਕਿਉਂਕਿ ਉਹਨਾਂ ਨੇ ਦੇਖਿਆ ਕਿ ਉਸਦਾ ਦੁੱਖ ਕਿੰਨਾ ਵੱਡਾ ਸੀ।

Estes versículos te tocaram? Ore agora!

+581 estão orando agora.

Junte-se à corrente de oração.