Pular para o conteúdo
Publicidade

ਅੱਯੋਬ 29

ਅੱਯੋਬ ਦਾ ਆਖਰੀ ਕਥਨ

1 ਅੱਯੋਬ ਨੇ ਆਪਣੇ ਸ਼ਬਦ ਜਾਰੀ ਰੱਖੇ:

2 "ਕਾਸ਼ ਮੇਰੇ ਹਲਾਤ ਪ੍ਰਚੀਨ ਮਹੀਨੇ ਜਿਹੇ ਹੁੰਦੇ,

ਉਹਨਾਂ ਦਿਨਾਂ ਲਈ ਜਦੋਂ ਪਰਮੇਸ਼ਵਰ ਨੇ ਮੇਰੀ ਨਿਗਰਾਨੀ ਕੀਤੀ ਸੀ,

3 ਜਦ ਉਹ ਦਾ ਦੀਵਾ ਮੇਰੇ ਸਿਰ ਉੱਤੇ ਚਮਕਿਆ

ਅਤੇ ਉਹ ਦੇ ਚਾਨਣ ਨਾਲ ਮੈਂ ਹਨੇਰੇ ਵਿੱਚੋਂ ਚੱਲਦਾ ਸੀ!

4 ਓਹ, ਉਹਨਾਂ ਦਿਨਾਂ ਲਈ ਜਦੋਂ ਮੈਂ ਆਪਣੇ ਦਿਨਾਂ ਵਿੱਚ ਸੀ,

ਜਦੋਂ ਪਰਮੇਸ਼ਵਰ ਦੀ ਗੂੜ੍ਹੀ ਦੋਸਤੀ ਨੇ ਮੇਰੇ ਘਰ ਨੂੰ ਅਸੀਸ ਦਿੱਤੀ,

5 ਜਦੋਂ ਸਰਵਸ਼ਕਤੀਮਾਨ ਅਜੇ ਵੀ ਮੇਰੇ ਨਾਲ ਸੀ

ਅਤੇ ਮੇਰੇ ਬੱਚੇ ਮੇਰੇ ਆਲੇ-ਦੁਆਲੇ ਸਨ,

6 ਜਦੋਂ ਮੇਰਾ ਰਸਤਾ ਮੱਖਣ ਨਾਲ ਭਿੱਜਿਆ ਹੋਇਆ ਸੀ

ਅਤੇ ਚੱਟਾਨ ਮੇਰੇ ਲਈ ਜ਼ੈਤੂਨ ਦੇ ਤੇਲ ਦੀਆਂ ਨਦੀਆਂ ਵਹਾਉਂਦੀਆਂ ਸਨ।

7 "ਜਦੋਂ ਮੈਂ ਸ਼ਹਿਰ ਦੇ ਦਰਵਾਜ਼ੇ ਤੇ ਗਿਆ

ਅਤੇ ਲੋਕਾਂ ਵਿੱਚ ਮੈਂ ਆਪਣੀ ਸੀਟ ਤੇ ਬੈਠਦਾ ਸੀ,

8 ਨੌਜਵਾਨਾਂ ਨੇ ਮੈਨੂੰ ਦੇਖਿਆ ਅਤੇ ਇੱਕ ਪਾਸੇ ਹੋ ਗਏ

ਅਤੇ ਬੁੱਢੇ ਆਪਣੇ ਪੈਰਾਂ ਉੱਤੇ ਉੱਠੇ ਖੜ੍ਹੇ ਹੋ ਜਾਂਦੇ;

9 ਮੁੱਖ ਆਦਮੀ ਬੋਲਣ ਤੋਂ ਪਰਹੇਜ਼ ਕਰਦੇ

ਅਤੇ ਆਪਣੇ ਮੂੰਹ ਆਪਣੇ ਹੱਥਾਂ ਨਾਲ ਢੱਕ ਲੈਂਦੇ;

10 ਅਧਿਕਾਰੀਆਂ ਦੀਆਂ ਆਵਾਜ਼ਾਂ ਬੰਦ ਹੋ ਗਈਆਂ,

ਅਤੇ ਉਹਨਾਂ ਦੀਆਂ ਜੀਭਾਂ ਉਹਨਾਂ ਦੇ ਮੂੰਹ ਦੇ ਤਾਲੂ ਨਾਲ ਚਿਪਕ ਗਈਆਂ।

11 ਜਿਸ ਕਿਸੇ ਨੇ ਮੈਨੂੰ ਸੁਣਿਆ ਉਹ ਮੇਰੇ ਬਾਰੇ ਚੰਗਾ ਬੋਲਿਆ,

ਅਤੇ ਜਿਨ੍ਹਾਂ ਨੇ ਮੈਨੂੰ ਦੇਖਿਆ ਉਹਨਾਂ ਨੇ ਮੇਰੀ ਤਾਰੀਫ਼ ਕੀਤੀ।

12 ਕਿਉਂਕਿ ਮੈਂ ਉਹਨਾਂ ਗਰੀਬਾਂ ਨੂੰ ਬਚਾਇਆ ਜੋ ਮਦਦ ਲਈ ਪੁਕਾਰਦੇ ਸਨ,

ਅਤੇ ਯਤੀਮਾਂ ਨੂੰ ਜਿਨ੍ਹਾਂ ਦੀ ਸਹਾਇਤਾ ਕਰਨ ਵਾਲਾ ਕੋਈ ਨਹੀਂ ਸੀ।

13 ਮਰਨ ਵਾਲੇ ਮੈਨੂੰ ਬਰਕਤ ਦਿੰਦੇ ਸਨ;

ਵਿਧਵਾਵਾਂ ਦੇ ਦਿਲ ਮੇਰੇ ਕਾਰਨ ਜੈਕਾਰੇ ਗਜਾਉਂਦੇ ਸਨ।

14 ਮੈਂ ਧਰਮ ਨੂੰ ਆਪਣੇ ਬਸਤਰ ਵਾਂਗ ਪਹਿਨ ਲਿਆ;

ਇਨਸਾਫ਼ ਮੇਰਾ ਚੋਗਾ ਤੇ ਮੇਰੀ ਪੱਗ ਸੀ।

15 ਮੈਂ ਅੰਨ੍ਹਿਆਂ ਲਈ ਅੱਖਾਂ

ਅਤੇ ਲੰਗੜਿਆਂ ਲਈ ਪੈਰ ਸੀ।

16 ਮੈਂ ਲੋੜਵੰਦਾਂ ਦਾ ਪਿਤਾ ਸੀ;

ਮੈਂ ਅਜਨਬੀ ਦੇ ਮੁਕੱਦਮੇ ਦੀ ਪੜਤਾਲ ਕਰਦਾ ਸੀ।

17 ਮੈਂ ਦੁਸ਼ਟਾਂ ਦੇ ਦੰਦ ਤੋੜ ਦਿੱਤੇ

ਅਤੇ ਉਹਨਾਂ ਦੇ ਦੰਦਾਂ ਤੋਂ ਸ਼ਿਕਾਰ ਖੋਹ ਲੈਂਦਾ ਸੀ।

18 "ਮੈਂ ਸੋਚਿਆ, ‘ਮੈਂ ਆਪਣੇ ਘਰ ਵਿੱਚ ਹੀ ਮਰ ਜਾਵਾਂਗਾ,

ਮੇਰੇ ਦਿਨ ਰੇਤ ਦੇ ਕਣਾਂ ਦੇ ਬਰਾਬਰ ਹਨ।

19 ਮੇਰੀਆਂ ਜੜ੍ਹਾਂ ਪਾਣੀ ਤੱਕ ਪਹੁੰਚ ਜਾਣਗੀਆਂ,

ਅਤੇ ਤ੍ਰੇਲ ਸਾਰੀ ਰਾਤ ਮੇਰੀਆਂ ਟਹਿਣੀਆਂ ਉੱਤੇ ਪਈ ਰਹੇਗੀ।

20 ਮੇਰੀ ਮਹਿਮਾ ਫਿੱਕੀ ਨਹੀਂ ਹੋਵੇਗੀ;

ਮੇਰੀ ਤਾਕਤ ਸਦਾ ਮੇਰੇ ਹੱਥ ਵਿੱਚ ਨਵੀਂ ਬਣੀ ਰਹੇਗੀ।’

21 "ਲੋਕ ਉਮੀਦ ਨਾਲ ਮੇਰੀ ਸੁਣਦੇ,

ਚੁੱਪ ਕਰਕੇ ਮੇਰੀ ਸਲਾਹ ਦੀ ਉਡੀਕ ਕਰਦੇ ਸਨ।

22 ਮੇਰੇ ਬੋਲਣ ਤੋਂ ਬਾਅਦ, ਉਹ ਹੋਰ ਨਹੀਂ ਬੋਲੇ;

ਮੇਰੇ ਸ਼ਬਦ ਉਹਨਾਂ ਦੇ ਕੰਨਾਂ ਉੱਤੇ ਸਹਿਜੇ ਹੀ ਪਏ।

23 ਉਹ ਮੀਂਹ ਵਾਂਗ ਮੇਰਾ ਇੰਤਜ਼ਾਰ ਕਰਦੇ ਸਨ

ਆਪਣੇ ਮੂੰਹ ਖੋਲ੍ਹਦੇ ਸਨ ਜਿਵੇਂ ਆਖਰੀ ਮੀਂਹ ਲਈ।

24 ਜਦੋਂ ਮੈਂ ਉਹਨਾਂ ਉੱਤੇ ਮੁਸਕਰਾਇਆ, ਤਾਂ ਉਹਨਾਂ ਨੇ ਇਸ ਉੱਤੇ ਸ਼ਾਇਦ ਹੀ ਵਿਸ਼ਵਾਸ ਕੀਤਾ;

ਮੇਰੇ ਚਿਹਰੇ ਦੀ ਰੋਸ਼ਨੀ ਉਹਨਾਂ ਲਈ ਕੀਮਤੀ ਸੀ।

25 ਮੈਂ ਉਹਨਾਂ ਲਈ ਰਸਤਾ ਚੁਣਿਆ ਅਤੇ ਉਹਨਾਂ ਦੇ ਮੁਖੀ ਵਜੋਂ ਬੈਠ ਗਿਆ;

ਮੈਂ ਉਸ ਦੀਆਂ ਫ਼ੌਜਾਂ ਵਿੱਚ ਇੱਕ ਰਾਜੇ ਵਾਂਗ ਰਹਿੰਦਾ ਸੀ;

ਮੈਂ ਉਸ ਵਰਗਾ ਸੀ ਜੋ ਸੋਗ ਕਰਨ ਵਾਲਿਆਂ ਨੂੰ ਦਿਲਾਸਾ ਦਿੰਦਾ ਹੈ।

Estes versículos te tocaram? Ore agora!

+581 estão orando agora.

Junte-se à corrente de oração.