11 ਤਾਂ ਸਮੂਏਲ ਨੇ ਯੱਸੀ ਨੂੰ ਪੁੱਛਿਆ, ਕੀ ਇਹ ਸਾਰੇ ਤੇਰੇ ਪੁੱਤਰ ਹਨ?
ਯੱਸੀ ਨੇ ਜਵਾਬ ਦਿੱਤਾ, "ਅਜੇ ਸਭ ਤੋਂ ਛੋਟਾ ਹੈ, ਉਹ ਭੇਡਾਂ ਦੀ ਦੇਖਭਾਲ ਕਰ ਰਿਹਾ ਹੈ।"
12 ਇਸ ਲਈ ਉਸ ਨੇ ਉਸ ਨੂੰ ਬੁਲਾ ਲਿਆ ਅਤੇ ਉਸ ਨੂੰ ਅੰਦਰ ਲਿਆਇਆ ਉਸ ਦਾ ਰੰਗ ਲਾਲ, ਸੋਹਣੀਆਂ ਅੱਖਾਂ ਅਤੇ ਵੇਖਣ ਵਿੱਚ ਚੰਗਾ ਲੱਗਦਾ ਸੀ।
ਤਦ ਯਾਹਵੇਹ ਨੇ ਕਿਹਾ, "ਉੱਠ ਅਤੇ ਉਸਨੂੰ ਅਭਿਸ਼ੇਕ ਕਰ ਕਿਉਂ ਜੋ ਇਹ ਉਹੀ ਹੈ।"
13 ਤਾਂ ਸਮੂਏਲ ਨੇ ਤੇਲ ਦਾ ਸਿੰਗ ਲੈ ਕੇ ਉਸਦੇ ਭਰਾਵਾਂ ਦੇ ਸਾਹਮਣੇ ਉਸ ਨੂੰ ਅਭਿਸ਼ੇਕ ਕੀਤਾ ਅਤੇ ਉਸ ਦਿਨ ਤੋਂ ਯਾਹਵੇਹ ਦਾ ਆਤਮਾ ਦਾਵੀਦ ਉੱਤੇ ਜ਼ੋਰ ਨਾਲ ਆਇਆ। ਸਮੂਏਲ ਫਿਰ ਰਾਮਾਹ ਨੂੰ ਚਲਾ ਗਿਆ।