4 "ਜਦੋਂ ਮੈਂ ਧਰਤੀ ਦੀ ਨੀਂਹ ਰੱਖੀ ਤਾਂ ਤੂੰ ਕਿੱਥੇ ਸੀ?
ਮੈਨੂੰ ਦੱਸ, ਜੇ ਤੂੰ ਸਮਝਦਾ ਹੈ।
5 ਕਿਸਨੇ ਧਰਤੀ ਦੀਆਂ ਹੱਦਾਂ ਮਿੱਥੀਆਂ? ਯਕੀਨਨ ਤੂੰ ਜਾਣਦਾ ਹੋਵੇਗਾ!
ਇਸ ਦੇ ਦੁਆਲੇ ਇੱਕ ਮਾਪਣ ਵਾਲੀ ਰੇਖਾ ਕਿਸਨੇ ਨਿਸ਼ਚਿਤ ਕੀਤੀ?
6 ਇਸ ਦੇ ਪੈਰ ਕਿਸ ਉੱਤੇ ਰੱਖੇ ਗਏ ਸਨ,
ਜਾਂ ਕਿਸ ਨੇ ਇਸ ਦਾ ਨੀਂਹ ਪੱਥਰ ਰੱਖਿਆ ਸੀ,
7 ਜਦੋਂ ਸਵੇਰ ਦੇ ਤਾਰੇ ਇਕੱਠੇ ਗਾਉਂਦੇ ਸਨ
ਅਤੇ ਸਾਰੇ ਦੂਤ38:7 ਅਰਥਾਤ ਪਰਮੇਸ਼ਵਰ ਦੇ ਪੁੱਤਰ ਜੈਕਾਰੇ ਗਜਾ ਰਹੇ ਸਨ?
8 "ਕਿਸ ਨੇ ਸਮੁੰਦਰ ਨੂੰ ਦਰਵਾਜ਼ਿਆਂ ਦੇ ਪਿੱਛੇ ਬੰਦ ਕਰ ਦਿੱਤਾ ਹੈ
ਜਦੋਂ ਇਹ ਕੁੱਖ ਵਿੱਚੋਂ ਫੁੱਟਦਾ ਹੈ,
9 ਜਦੋਂ ਮੈਂ ਬੱਦਲਾਂ ਨੂੰ ਉਹ ਦਾ ਬਸਤਰ ਬਣਾਇਆ,
ਅਤੇ ਉਹ ਨੂੰ ਸੰਘਣੇ ਹਨੇਰੇ ਵਿੱਚ ਲਪੇਟਿਆ,
10 ਜਦੋਂ ਮੈਂ ਉਹ ਦੇ ਲਈ ਸੀਮਾਵਾਂ ਨਿਰਧਾਰਤ ਕੀਤੀਆਂ
ਅਤੇ ਉਹ ਦੇ ਦਰਵਾਜ਼ੇ ਅਤੇ ਪੱਟੀਆਂ ਨੂੰ ਥਾਂਵਾਂ ਉੱਤੇ ਰੱਖਿਆ,
11 ਜਦੋਂ ਮੈਂ ਕਿਹਾ, ‘ਤੂੰ ਇੱਥੋ ਤੱਕ ਹੀ ਆਵੇਗਾ ਅਤੇ ਇਸ ਤੋਂ ਅੱਗੇ ਨਹੀਂ;
ਇੱਥੇ ਤੁਹਾਡੀਆਂ ਹੰਕਾਰੀ ਲਹਿਰਾਂ ਕਿੱਥੇ ਰੁਕਦੀਆਂ ਹਨ’?