5 ਤੁਸੀਂ ਯਾਹਵੇਹ ਆਪਣੇ ਪਰਮੇਸ਼ਵਰ ਨੂੰ ਆਪਣੇ ਸਾਰੇ ਦਿਲ ਨਾਲ ਆਪਣੀ ਸਾਰੀ ਜਾਨ ਨਾਲ ਅਤੇ ਆਪਣੀ ਸਾਰੀ ਤਾਕਤ ਨਾਲ ਪਿਆਰ ਕਰੋ। 6 ਇਹ ਹੁਕਮ ਜੋ ਮੈਂ ਤੁਹਾਨੂੰ ਅੱਜ ਦਿੰਦਾ ਹਾਂ ਤੁਹਾਡੇ ਦਿਲਾਂ ਉੱਤੇ ਰਹਿਣ। 7 ਉਹਨਾਂ ਨੂੰ ਆਪਣੇ ਬੱਚਿਆਂ ਨੂੰ ਸਿਖਾਓ ਅਤੇ ਉਹਨਾਂ ਬਾਰੇ ਗੱਲ ਕਰੋ ਜਦੋਂ ਤੁਸੀਂ ਘਰ ਵਿੱਚ ਬੈਠਦੇ ਹੋ ਅਤੇ ਜਦੋਂ ਤੁਸੀਂ ਰਾਹ ਵਿੱਚ ਤੁਰਦੇ ਹੋ, ਜਦੋਂ ਤੁਸੀਂ ਲੇਟਦੇ ਹੋ ਅਤੇ ਜਦੋਂ ਤੁਸੀਂ ਉੱਠਦੇ ਹੋ। 8 ਤੁਸੀਂ ਉਹਨਾਂ ਨੂੰ ਨਿਸ਼ਾਨੀਆਂ ਲਈ ਆਪਣੇ ਹੱਥ ਉੱਤੇ ਬੰਨ੍ਹਣਾ ਅਤੇ ਉਹ ਤੁਹਾਡੀਆਂ ਅੱਖਾਂ ਦੇ ਵਿਚਕਾਰ ਟਿੱਕੇ ਵਾਂਗ ਹੋਣ। 9 ਉਹਨਾਂ ਨੂੰ ਆਪਣੇ ਘਰਾਂ ਦੇ ਦਰਵਾਜ਼ੇ ਅਤੇ ਚੁਗਾਠਾਂ ਉੱਤੇ ਲਿਖੋ।
Publicidade