20 ਪਰ ਜਿਹੜਾ ਨਬੀ ਮੇਰੇ ਨਾਮ ਉੱਤੇ ਉਹ ਕੁਝ ਬੋਲਣ ਦੀ ਸੋਚਦਾ ਹੈ ਜਿਸਦਾ ਮੈਂ ਹੁਕਮ ਨਹੀਂ ਦਿੱਤਾ ਹੈ ਜਾਂ ਜਿਹੜਾ ਨਬੀ ਦੂਜੇ ਦੇਵਤਿਆਂ ਦੇ ਨਾਮ ਉੱਤੇ ਬੋਲਦਾ ਹੈ, ਉਹ ਨਬੀ ਮਾਰਿਆ ਜਾਵੇ।"
21 ਜੇਕਰ ਤੁਸੀਂ ਆਪਣੇ ਮਨ ਵਿੱਚ ਆਖੋ, "ਅਸੀਂ ਕਿਵੇਂ ਜਾਣ ਸਕਦੇ ਹਾਂ ਕੋਈ ਸੰਦੇਸ਼ ਯਾਹਵੇਹ ਦੁਆਰਾ ਨਹੀਂ ਬੋਲਿਆ ਗਿਆ ਹੈ?" 22 ਜੇਕਰ ਕੋਈ ਨਬੀ ਯਾਹਵੇਹ ਦੇ ਨਾਮ ਉੱਤੇ ਕੁਝ ਬੋਲੇ ਅਤੇ ਉਹ ਵਾਪਰਦਾ ਜਾਂ ਪੂਰਾ ਨਹੀਂ ਹੁੰਦਾ, ਤਾਂ ਇਹ ਗੱਲ ਯਾਹਵੇਹ ਨੇ ਨਹੀਂ ਬੋਲੀ। ਉਸ ਨਬੀ ਨੇ ਹੰਕਾਰ ਨਾਲ ਗੱਲ ਕੀਤੀ ਹੈ, ਇਸ ਲਈ ਘਬਰਾਓ ਨਾ।