4 ਸਰਬਸ਼ਕਤੀਮਾਨ ਯਾਹਵੇਹ, ਇਸਰਾਏਲ ਦਾ ਪਰਮੇਸ਼ਵਰ, ਉਹਨਾਂ ਸਾਰਿਆਂ ਨੂੰ ਆਖਦਾ ਹੈ ਜਿਨ੍ਹਾਂ ਨੂੰ ਮੈਂ ਯੇਰੂਸ਼ਲੇਮ ਵਿੱਚੋਂ ਗ਼ੁਲਾਮ ਕਰ ਕੇ ਬਾਬੇਲ ਨੂੰ ਭੇਜਿਆ ਹੈ: 5 "ਤੁਸੀਂ ਘਰ ਬਣਾਓ ਅਤੇ ਉੱਥੇ ਵੱਸੋ; ਬਾਗ ਲਗਾਓ ਅਤੇ ਉਹ ਖਾਓ ਜੋ ਉਹ ਪੈਦਾ ਕਰਦੇ ਹਨ। 6 ਵਿਆਹ ਕਰੋ ਅਤੇ ਪੁੱਤਰ ਅਤੇ ਧੀਆਂ ਪੈਦਾ ਕਰੋ; ਆਪਣੇ ਪੁੱਤਰਾਂ ਲਈ ਪਤਨੀਆਂ ਲੱਭੋ ਅਤੇ ਆਪਣੀਆਂ ਧੀਆਂ ਨੂੰ ਮਨੁੱਖਾਂ ਨੂੰ ਦਿਓ ਕਿ ਉਹ ਪੁੱਤਰ ਧੀਆਂ ਜਣਨ ਅਤੇ ਉੱਥੇ ਤੁਸੀਂ ਵੱਧ ਜੋ ਅਤੇ ਘਟੋ ਨਾ। 7 ਨਾਲੇ, ਉਸ ਸ਼ਹਿਰ ਦੀ ਸ਼ਾਂਤੀ ਅਤੇ ਖੁਸ਼ਹਾਲੀ ਦੀ ਭਾਲ ਕਰੋ ਜਿਸ ਵਿੱਚ ਮੈਂ ਤੁਹਾਨੂੰ ਗ਼ੁਲਾਮੀ ਵਿੱਚ ਲੈ ਗਿਆ ਹਾਂ। ਇਸ ਦੇ ਲਈ ਯਾਹਵੇਹ ਅੱਗੇ ਪ੍ਰਾਰਥਨਾ ਕਰੋ, ਕਿਉਂਕਿ ਜੇ ਇਹ ਖੁਸ਼ਹਾਲ ਹੁੰਦਾ ਹੈ, ਤਾਂ ਤੁਸੀਂ ਵੀ ਖੁਸ਼ਹਾਲ ਹੋਵੋਗੇ।"
Publicidade
ਯਿਰਮਿਯਾਹ 29:4-7
OPCV Punjabi Contemporary Version
Em outras traduções
- IRVPUN Indian Revised Version (IRV) - Punjabi
4 ਕਿ ਸੈਨਾਂ ਦਾ ਯਹੋਵਾਹ ਇਸਰਾਏਲ ਦਾ ਪਰਮੇਸ਼ੁਰ ਉਹਨਾਂ ਸਾਰੀਆਂ ਗ਼ੁਲਾਮਾਂ ਨੂੰ ਜਿਹਨਾਂ ਨੂੰ ਮੈਂ ਯਰੂਸ਼ਲਮ ਵਿੱਚੋਂ ਗ਼ੁਲਾਮ ਕਰ ਕੇ ਬਾਬਲ ਨੂੰ ਭੇਜਿਆ ਹੈ ਇਸ ਤਰ੍ਹਾਂ ਆਖਦਾ ਹੈ, - 5 ਤੁਸੀਂ ਘਰ ਬਣਾਓ ਅਤੇ ਉਹਨਾਂ ਵਿੱਚ ਵੱਸੋ ਅਤੇ ਬਾਗ਼ ਲਾਓ ਅਤੇ ਉਹਨਾਂ ਦੇ ਮੇਵੇ ਖਾਓ 6 ਤੁਸੀਂ ਔਰਤਾਂ ਵਿਆਹੋ ਅਤੇ ਪੁੱਤਰ ਧੀਆਂ ਪੈਦਾ ਕਰੋ ਅਤੇ ਆਪਣੇ ਪੁੱਤਰਾਂ ਲਈ ਔਰਤਾਂ ਵਿਆਹੋ ਅਤੇ ਆਪਣੀਆਂ ਧੀਆਂ ਨੂੰ ਮਨੁੱਖਾਂ ਨੂੰ ਦਿਓ ਕਿ ਉਹ ਪੁੱਤਰ ਧੀਆਂ ਜਣਨ ਅਤੇ ਉੱਥੇ ਤੁਸੀਂ ਵੱਧ ਜੋ ਅਤੇ ਘਟੋ ਨਾ 7 ਅਤੇ ਉਸ ਸ਼ਹਿਰ ਲਈ ਸ਼ਾਂਤੀ ਭਾਲੋ ਜਿੱਥੇ ਮੈਂ ਤੁਹਾਨੂੰ ਗ਼ੁਲਾਮ ਕਰ ਕੇ ਭੇਜਿਆ ਹੈ ਅਤੇ ਉਸ ਦੇ ਕਾਰਨ ਯਹੋਵਾਹ ਅੱਗੇ ਪ੍ਰਾਰਥਨਾ ਕਰੋ ਕਿਉਂ ਜੋ ਉਸ ਦੀ ਸ਼ਾਂਤੀ ਵਿੱਚ ਤੁਹਾਡੀ ਸ਼ਾਂਤੀ ਹੈ
Direitos das traduções citadas
Estes versículos te tocaram? Ore agora!
+581 estão orando agora.
Junte-se à corrente de oração.