ਯੋਸੇਫ਼ ਦੁਆਰਾ ਆਪਣੇ ਆਪ ਨੂੰ ਪ੍ਰਗਟ ਕਰਨਾ
1 ਤਦ ਯੋਸੇਫ਼ ਆਪਣੇ ਸਾਰੇ ਸੇਵਕਾਂ ਦੇ ਅੱਗੇ ਆਪਣੇ ਆਪ ਨੂੰ ਕਾਬੂ ਨਾ ਕਰ ਸਕਿਆ ਅਤੇ ਉੱਚੀ ਆਵਾਜ਼ ਵਿੱਚ ਬੋਲਿਆ, "ਸਭਨਾਂ ਨੂੰ ਮੇਰੀ ਹਜ਼ੂਰੀ ਵਿੱਚੋਂ ਬਾਹਰ ਕੱਢ ਦਿਓ!" ਯੋਸੇਫ਼ ਦੇ ਨਾਲ ਕੋਈ ਨਹੀਂ ਸੀ ਜਦੋਂ ਉਸਨੇ ਆਪਣੇ ਬਾਰੇ ਆਪਣੇ ਭਰਾਵਾਂ ਨੂੰ ਦੱਸਿਆ।
4 ਤਦ ਯੋਸੇਫ਼ ਨੇ ਆਪਣੇ ਭਰਾਵਾਂ ਨੂੰ ਆਖਿਆ, ਮੇਰੇ ਨੇੜੇ ਆਓ। ਜਦੋਂ ਉਹਨਾਂ ਨੇ ਅਜਿਹਾ ਕੀਤਾ, ਉਸਨੇ ਆਖਿਆ, "ਮੈਂ ਤੁਹਾਡਾ ਭਰਾ ਯੋਸੇਫ਼ ਹਾਂ, ਜਿਸਨੂੰ ਤੁਸੀਂ ਮਿਸਰ ਵਿੱਚ ਵੇਚ ਦਿੱਤਾ ਸੀ। 5 ਅਤੇ ਹੁਣ ਮੈਨੂੰ ਇੱਥੇ ਵੇਖ ਕੇ ਦੁਖੀ ਨਾ ਹੋਵੋ ਅਤੇ ਆਪਣੇ ਆਪ ਉੱਤੇ ਨਾਰਾਜ਼ ਨਾ ਹੋਵੋ ਕਿਉਂ ਜੋ ਪਰਮੇਸ਼ਵਰ ਨੇ ਮੈਨੂੰ ਤੁਹਾਡੇ ਅੱਗੇ ਘੱਲਿਆ ਹੈ।
15 ਅਤੇ ਉਸ ਨੇ ਆਪਣੇ ਸਾਰੇ ਭਰਾਵਾਂ ਨੂੰ ਚੁੰਮਿਆ ਅਤੇ ਉਹਨਾਂ ਲਈ ਰੋਇਆ। ਇਸ ਤੋਂ ਬਾਅਦ ਉਸ ਦੇ ਭਰਾਵਾਂ ਨੇ ਉਸ ਨਾਲ ਗੱਲ ਕੀਤੀ।