ਹਾਜਰਾ ਅਤੇ ਇਸਮਾਏਲ
1 ਹੁਣ ਅਬਰਾਮ ਦੀ ਪਤਨੀ ਸਾਰਈ ਦੇ ਕੋਈ ਔਲਾਦ ਨਹੀਂ ਸੀ, ਪਰ ਉਸ ਕੋਲ ਹਾਜਰਾ ਨਾਮ ਦੀ ਇੱਕ ਮਿਸਰੀ ਦਾਸੀ ਸੀ। 2 ਤਾਂ ਸਾਰਈ ਨੇ ਅਬਰਾਮ ਨੂੰ ਕਿਹਾ, "ਯਾਹਵੇਹ ਨੇ ਮੇਰੀ ਕੁੱਖ ਨੂੰ ਬੰਦ ਕਰ ਰੱਖਿਆ ਹੈ ਹੁਣ ਜਾ ਅਤੇ ਮੇਰੀ ਮਿਸਰੀ ਦਾਸੀ ਨਾਲ ਸੌਂ, ਸ਼ਾਇਦ ਮੈਂ ਉਸ ਰਾਹੀਂ ਸੰਤਾਨ ਪੈਦਾ ਕਰ ਸਕਾ।"
ਅਬਰਾਮ ਨੇ ਸਾਰਈ ਦੀ ਗੱਲ ਮੰਨ ਲਈ। 3 ਜਦੋਂ ਅਬਰਾਮ ਨੂੰ ਕਨਾਨ ਦੇਸ਼ ਵਿੱਚ ਵੱਸਦਿਆਂ ਦੱਸ ਸਾਲ ਹੋ ਗਏ ਤਾਂ ਉਸ ਦੀ ਪਤਨੀ ਸਾਰਈ ਨੇ ਆਪਣੀ ਮਿਸਰੀ ਦਾਸੀ ਹਾਜਰਾ ਨੂੰ ਲੈ ਕੇ ਆਪਣੇ ਪਤੀ ਨੂੰ ਉਸ ਦੀ ਪਤਨੀ ਹੋਣ ਲਈ ਦੇ ਦਿੱਤਾ।