9 ਹੇ ਯਹੂਦਾਹ, ਤੂੰ ਸ਼ੇਰ ਦਾ ਬੱਚਾ ਹੈ,
ਮੇਰੇ ਪੁੱਤਰ, ਤੂੰ ਸ਼ਿਕਾਰ ਮਾਰ ਕੇ ਆਇਆ ਹੈ।
ਸ਼ੇਰ ਵਾਂਗੂੰ ਝੁਕ ਕੇ ਲੇਟਦਾ ਹੈ,
ਸ਼ੇਰਨੀ ਵਾਂਗ, ਕੌਣ ਉਸ ਨੂੰ ਜਗਾਉਣ ਦੀ ਹਿੰਮਤ ਕਰਦਾ ਹੈ?
10 ਯਹੂਦਾਹ ਤੋਂ ਰਾਜਦੰਡ ਨਾ ਹਟੇਗਾ,
ਨਾ ਹਾਕਮ ਦੀ ਲਾਠੀ ਉਸ ਦੇ ਪੈਰਾਂ ਦੇ ਵਿਚਕਾਰੋਂ,
ਜਦ ਤੱਕ ਉਹ ਜਿਹ ਦੇ ਕੋਲ ਨਾ ਆਵੇ
ਅਤੇ ਕੌਮਾਂ ਦੀ ਆਗਿਆਕਾਰੀ ਉਹ ਦੀ ਹੋਵੇਗੀ।