ਸੰਸਾਰ ਵਿੱਚ ਦੁਸ਼ਟਤਾ
1 ਜਦੋਂ ਧਰਤੀ ਉੱਤੇ ਮਨੁੱਖਾਂ ਦੀ ਗਿਣਤੀ ਵੱਧਣ ਲੱਗੀ ਅਤੇ ਉਹਨਾਂ ਦੇ ਘਰ ਧੀਆਂ ਜੰਮੀਆਂ, 2 ਤਾਂ ਪਰਮੇਸ਼ਵਰ ਦੇ ਪੁੱਤਰਾਂ ਨੇ ਵੇਖਿਆ ਕਿ ਮਨੁੱਖਾਂ ਦੀਆਂ ਧੀਆਂ ਸੋਹਣੀਆਂ ਹਨ, ਤਦ ਉਹਨਾਂ ਨੇ ਉਹਨਾਂ ਸਾਰੀਆਂ ਵਿੱਚੋਂ ਆਪਣੇ ਲਈ ਚੁਣ ਕੇ ਉਹਨਾਂ ਨਾਲ ਵਿਆਹ ਕਰ ਲਏ। 3 ਤਦ ਯਾਹਵੇਹ ਨੇ ਆਖਿਆ, "ਮੇਰਾ ਆਤਮਾ6:3 ਆਤਮਾ ਮਤਲਬ ਮੇਰੀ ਆਤਮਾ ਮਨੁੱਖ ਦੇ ਨਾਲ ਨਹੀਂ ਰਹੇਗੀ ਮਨੁੱਖਾਂ ਨਾਲ ਸਦਾ ਲਈ ਨਹੀਂ ਲੜੇਗਾ, ਕਿਉਂਕਿ ਉਹ ਮਰਨਹਾਰ ਹਨ, ਉਹਨਾਂ ਦੇ ਦਿਨ ਇੱਕ ਸੌ ਵੀਹ ਸਾਲ ਹੋਣਗੇ।"
4 ਉਹਨਾਂ ਦਿਨਾਂ ਵਿੱਚ ਦੈਂਤ ਧਰਤੀ ਉੱਤੇ ਸਨ, ਅਤੇ ਉਸ ਤੋਂ ਬਾਅਦ ਵੀ, ਜਦੋਂ ਪਰਮੇਸ਼ਵਰ ਦੇ ਪੁੱਤਰ ਮਨੁੱਖਾਂ ਦੀਆਂ ਧੀਆਂ ਕੋਲ ਗਏ ਅਤੇ ਉਹਨਾਂ ਤੋਂ ਬੱਚੇ ਪੈਦਾ ਹੋਏ। ਉਹ ਸੂਰਬੀਰ ਸਨ ਜਿਹੜੇ ਸ਼ੁਰੂ ਤੋਂ ਪ੍ਰਸਿੱਧ ਹੋਏ।
5 ਯਾਹਵੇਹ ਨੇ ਦੇਖਿਆ ਕਿ ਧਰਤੀ ਉੱਤੇ ਮਨੁੱਖਾਂ ਦੀ ਦੁਸ਼ਟਤਾ ਕਿੰਨੀ ਵੱਧ ਗਈ, ਅਤੇ ਉਸ ਦੇ ਮਨ ਦੀ ਭਾਵਨਾਂ ਸਾਰਾ ਦਿਨ ਬੁਰੀ ਹੀ ਰਹਿੰਦੀ ਹੈ। 6 ਯਾਹਵੇਹ ਧਰਤੀ ਉੱਤੇ ਮਨੁੱਖਾਂ ਨੂੰ ਬਣਾ ਕੇ ਪਛਤਾਇਆ, ਅਤੇ ਉਸਦਾ ਦਿਲ ਬਹੁਤ ਦੁਖੀ ਹੋਇਆ। 7 ਤਦ ਯਾਹਵੇਹ ਨੇ ਆਖਿਆ, "ਮੈਂ ਮਨੁੱਖਾਂ ਨੂੰ ਜਿਨ੍ਹਾਂ ਨੂੰ ਮੈਂ ਬਣਾਇਆ ਹੈ, ਆਦਮੀ, ਜਾਨਵਰ, ਘਿੱਸਰਨ ਵਾਲੇ ਅਤੇ ਅਕਾਸ਼ ਦੇ ਪੰਛੀਆਂ ਨੂੰ ਵੀ ਧਰਤੀ ਉੱਤੋਂ ਮਿਟਾ ਦਿਆਂਗਾ, ਕਿਉਂ ਜੋਂ ਮੈਂ ਉਹਨਾਂ ਨੂੰ ਬਣਾ ਕੇ ਪਛਤਾਉਂਦਾ ਹਾਂ।" 8 ਪਰ ਨੋਹ ਉੱਤੇ ਯਾਹਵੇਹ ਦੀ ਕਿਰਪਾ ਹੋਈ।
ਨੋਹ ਅਤੇ ਜਲ-ਪਰਲੋ
9 ਇਹ ਨੋਹ ਅਤੇ ਉਸਦੇ ਪਰਿਵਾਰ ਦਾ ਬਿਰਤਾਂਤ ਹੈ।
ਨੋਹ ਇੱਕ ਧਰਮੀ ਆਦਮੀ ਸੀ, ਆਪਣੇ ਸਮੇਂ ਦੇ ਲੋਕਾਂ ਵਿੱਚ ਸੰਪੂਰਨ ਸੀ ਅਤੇ ਉਹ ਪਰਮੇਸ਼ਵਰ ਦੇ ਨਾਲ ਵਫ਼ਾਦਾਰੀ ਨਾਲ ਚਲਦਾ ਸੀ।