1 ਸਾਡੇ ਸੰਦੇਸ਼ ਉੱਤੇ ਕਿਸ ਨੇ ਵਿਸ਼ਵਾਸ ਕੀਤਾ
ਅਤੇ ਯਾਹਵੇਹ ਦੀ ਸ਼ਕਤੀ ਕਿਸ ਉੱਤੇ ਪ੍ਰਗਟ ਹੋਈ ਹੈ?
2 ਉਹ ਉਸ ਦੇ ਸਾਹਮਣੇ ਇੱਕ ਕੋਮਲ ਕਣ ਵਾਂਗ,
ਅਤੇ ਸੁੱਕੀ ਧਰਤੀ ਵਿੱਚੋਂ ਜੜ੍ਹ ਵਾਂਗੂੰ ਫੁੱਟ ਨਿੱਕਲਿਆ।
ਉਸ ਦਾ ਨਾ ਕੋਈ ਰੂਪ ਸੀ ਨਾ ਕੋਈ ਸਰੂਪ ਸੀ, ਕਿ ਅਸੀਂ ਉਸ ਨੂੰ ਵੇਖਦੇ,
ਉਸ ਦੇ ਰੂਪ ਵਿੱਚ ਕੁਝ ਵੀ ਨਹੀਂ ਸੀ ਜੋ ਅਸੀਂ ਉਸ ਦੀ ਇੱਛਾ ਕਰੀਏ।
3 ਉਹ ਮਨੁੱਖਾਂ ਦੁਆਰਾ ਤੁੱਛ ਜਾਣਿਆ ਅਤੇ ਰੱਦਿਆ ਗਿਆ,
ਇੱਕ ਮਨੁੱਖ, ਦੁੱਖ ਅਤੇ ਦਰਦ ਤੋਂ ਜਾਣੂ ਸੀ।
ਉਸ ਵਰਗਾ ਜਿਸ ਤੋਂ ਲੋਕ ਆਪਣਾ ਮੂੰਹ ਲੁਕਾਉਂਦੇ ਹਨ
ਉਹ ਤੁੱਛ ਜਾਣਿਆ ਜਾਂਦਾ ਸੀ, ਅਤੇ ਅਸੀਂ ਉਸ ਦੀ ਕਦਰ ਨਾ ਕੀਤੀ।
4 ਸੱਚ-ਮੁੱਚ ਉਸ ਨੇ ਸਾਡੇ ਰੋਗ ਚੁੱਕ ਲਏ,
ਅਤੇ ਸਾਡੇ ਦੁੱਖ ਉਠਾਏ,
ਪਰ ਅਸੀਂ ਉਸ ਨੂੰ ਮਾਰਿਆ ਹੋਇਆ,
ਪਰਮੇਸ਼ਵਰ ਦਾ ਕੁੱਟਿਆ ਅਤੇ ਭੰਨਿਆ ਹੋਇਆ ਸਮਝਿਆ।
5 ਪਰ ਉਹ ਸਾਡੇ ਅਪਰਾਧਾਂ ਦੇ ਕਾਰਨ ਘਾਇਲ ਕੀਤਾ ਗਿਆ,
ਉਹ ਸਾਡੀਆਂ ਬਦੀਆਂ ਦੇ ਕਾਰਨ ਕੁਚਲਿਆ ਗਿਆ;
ਸਾਡੀ ਸ਼ਾਂਤੀ ਲਈ, ਉਸ ਉੱਤੇ ਸਜ਼ਾ ਲਾਗੂ ਹੋਈ,
ਅਤੇ ਉਸ ਦੇ ਮਾਰ ਖਾਣ ਤੋਂ ਅਸੀਂ ਚੰਗੇ ਹੋਏ ਹਾਂ।