19 ਯਾਹਵੇਹ ਨੇ ਆਪਣਾ ਤੱਖ਼ਤ ਸਵਰਗ ਵਿੱਚ ਸਥਾਪਿਤ ਕੀਤਾ ਹੈ,
ਅਤੇ ਉਸਦਾ ਰਾਜ ਸਭਨਾ ਉੱਪਰ ਹੈ।
20 ਹੇ ਉਸ ਦੇ ਦੂਤੋ, ਯਾਹਵੇਹ ਦੀ ਉਸਤਤ ਕਰੋ,
ਤੁਸੀਂ ਜੋ ਬਲਵੰਤ ਹੋ, ਤੁਸੀਂ ਉਸਦੇ ਹੁਕਮ ਦੀ ਪਾਲਣਾ ਕਰਦੇ ਹੋ,
ਜੋ ਉਸਦੇ ਬਚਨ ਨੂੰ ਪੂਰਾ ਕਰਦੇ ਹੋ।
21 ਹੇ ਸਵਰਗ ਦੀ ਸਾਰੀ ਸੈਨਾਂਂ103:21 ਹੇ ਸਵਰਗ ਦੀ ਸਾਰੀ ਸੈਨਾਂਂ ਅਰਥਾਤ ਸਵਰਗਦੂਤ, ਯਾਹਵੇਹ ਦੀ ਉਸਤਤ ਕਰੋ,
ਤੁਸੀਂ ਜਿਹੜੇ ਉਹ ਦੇ ਸੇਵਕ ਹੋ ਤੇ ਉਹ ਦੀ ਮਰਜ਼ੀ ਨੂੰ ਪੂਰਿਆਂ ਕਰਦੇ ਹੋ।
22 ਹੇ ਉਸ ਦੇ ਕਾਰਜੋ, ਯਾਹਵੇਹ ਦੀ ਮਹਿਮਾ ਕਰੋ,
ਉਹ ਦੀ ਪਾਤਸ਼ਾਹੀ ਦੇ ਸਾਰਿਆਂ ਥਾਵਾਂ ਵਿੱਚ।
ਹੇ ਮੇਰੀ ਜਾਨ, ਯਾਹਵੇਹ ਦੀ ਉਸਤਤ ਕਰ।