Pular para o conteúdo
Publicidade

ਜ਼ਬੂਰਾਂ 128:1-6

OPCV Punjabi Contemporary Version

1 ਮੁਬਾਰਕ ਹਨ ਉਹ ਸਾਰੇ ਜਿਹੜੇ ਯਾਹਵੇਹ ਤੋਂ ਡਰਦੇ ਹਨ,

ਜੋ ਉਸਦੀ ਆਗਿਆਕਾਰੀ ਵਿੱਚ ਚੱਲਦੇ ਹਨ।

2 ਤੁਸੀਂ ਆਪਣੀ ਮਿਹਨਤ ਦਾ ਫਲ ਖਾਓਗੇ;

ਅਸੀਸਾਂ ਅਤੇ ਖੁਸ਼ਹਾਲੀ ਤੁਹਾਡੇ ਵਿੱਚਕਾਰ ਹੋਣਗੇ।

3 ਤੇਰੀ ਪਤਨੀ ਤੇਰੇ ਘਰ ਵਿੱਚ,

ਫਲਦਾਰ ਵੇਲ ਵਾਂਗ ਹੋਵੇਗੀ।

ਤੁਹਾਡੇ ਬੱਚੇ ਤੁਹਾਡੇ ਮੇਜ਼ ਦੇ ਦੁਆਲੇ,

ਜ਼ੈਤੂਨ ਦੇ ਬੂਟਿਆਂ ਵਾਂਗ ਹੋਣਗੇ।

4 ਉਹ ਮਨੁੱਖ ਮੁਬਾਰਕ ਹੋਵੇਗਾ,

ਜੋ ਯਾਹਵੇਹ ਦਾ ਡਰਦਾ ਮੰਨਦਾ ਹੈ।

5 ਯਾਹਵੇਹ ਸੀਯੋਨ ਤੋਂ ਤੁਹਾਨੂੰ ਬਰਕਤ ਦੇਵੇ;

ਤੁਸੀਂ ਆਪਣੇ ਜੀਵਨ ਦੇ ਸਾਰੇ ਦਿਨ,

ਯੇਰੂਸ਼ਲੇਮ ਦੀ ਭਲਿਆਈ ਵੇਖੋ।

6 ਸਗੋਂ ਤੂੰ ਆਪਣੇ ਦੋਹਤ੍ਰੇ-ਪੋਤ੍ਰੇ ਵੇਖੇ,

ਇਸਰਾਏਲ ਉੱਤੇ ਸ਼ਾਂਤੀ ਹੋਵੇ।

Em outras traduções

  1. IRVPUN Indian Revised Version (IRV) - Punjabi

    1 ਧੰਨ ਹੈ ਹਰੇਕ ਜੋ ਯਹੋਵਾਹ ਦਾ ਭੈਅ ਮੰਨਦਾ ਹੈ,

    ਅਤੇ ਉਸ ਦੇ ਰਾਹਾਂ ਉੱਤੇ ਚੱਲਦਾ ਹੈ!

    2 ਤੂੰ ਆਪਣੇ ਹੱਥਾਂ ਦੀ ਕਮਾਈ ਜ਼ਰੂਰ ਖਾਵੇਂਗਾ,

    ਤੂੰ ਧੰਨ ਹੋਵੇਂਗਾ ਅਤੇ ਤੇਰਾ ਭਲਾ ਹੋਵੇਗਾ।

    3 ਤੇਰੀ ਵਹੁਟੀ ਫਲਦਾਰ ਦਾਖ ਵਾਂਗੂੰ ਤੇਰੇ ਘਰ ਦੇ ਅੰਦਰ ਹੋਵੇਗੀ,

    ਤੇਰੇ ਬੱਚੇ ਜ਼ੈਤੂਨ ਦੇ ਬੂਟਿਆਂ ਵਾਂਗੂੰ ਤੇਰੀ ਮੇਜ਼ ਦੇ ਆਲੇ-ਦੁਆਲੇ ਹੋਣਗੇ।

    4 ਵੇਖੋ, ਉਹ ਮਨੁੱਖ ਮੁਬਾਰਕ ਹੋਵੇਗਾ,

    ਜਿਹੜਾ ਯਹੋਵਾਹ ਦਾ ਭੈਅ ਮੰਨਦਾ ਹੈ।

    5 ਯਹੋਵਾਹ ਸੀਯੋਨ ਤੋਂ ਤੈਨੂੰ ਬਰਕਤ ਦੇਵੇ,

    ਅਤੇ ਤੂੰ ਜੀਵਨ ਭਰ ਯਰੂਸ਼ਲਮ ਦੀ ਭਲਿਆਈ ਵੇਖੇਂ,

    6 ਸਗੋਂ ਤੂੰ ਆਪਣੇ ਦੋਹਤ੍ਰੇ-ਪੋਤ੍ਰੇ ਵੇਖੇਂ!

    ਇਸਰਾਏਲ ਉੱਤੇ ਸਲਾਮਤੀ ਹੋਵੇ।

Direitos das traduções citadas

Estes versículos te tocaram? Ore agora!

+581 estão orando agora.

Junte-se à corrente de oração.