1 ਯਾਹਵੇਹ ਮੇਰਾ ਚਰਵਾਹਾ ਹੈ, ਮੈਨੂੰ ਕਿਸੇ ਚੀਜ਼ ਦੀ ਘਾਟ ਨਾ ਹੋਵੇਗੀ।23:1 ਯਸ਼ਾ 40:11; ਹਿਜ਼ 34:11-16
2 ਉਹ ਮੈਨੂੰ ਹਰੀ-ਹਰੀ ਘਾਹ ਵਿੱਚ ਲੇਟਣ ਦਿੰਦਾ ਹੈ,
ਉਹ ਮੈਨੂੰ ਸ਼ਾਂਤ ਪਾਣੀਆਂ ਦੇ ਵੱਲ ਲੈ ਜਾਂਦਾ ਹੈ।23:2 ਉਹ ਮੈਨੂੰ ਸ਼ਾਂਤ ਪਾਣੀਆਂ ਦੇ ਵੱਲ ਲੈ ਜਾਂਦਾ ਹੈ। ਭੇਡਾਂ ਦੇ ਚਰਾਉਣ ਅਤੇ ਆਰਾਮ ਕਰਨ ਲਈ ਇੱਕ ਚੰਗੀ ਥਾਂ
3 ਉਹ ਮੇਰੀ ਜਾਨ ਨੂੰ ਤਾਜ਼ਗੀ ਦਿੰਦਾ ਹੈ।
ਉਹ ਆਪਣੇ ਨਾਮ ਦੇ ਲਈ
ਮੇਰੀ ਸਹੀ ਮਾਰਗਾਂ ਉੱਤੇ ਚੱਲਣ ਵਿੱਚ ਅਗਵਾਈ ਕਰਦਾ ਹੈ।
4 ਭਾਵੇਂ ਮੈਂ ਹਨੇਰੇ ਨਾਲ ਭਰੀ ਹੋਈ ਘਾਟੀ
ਵਿੱਚੋਂ ਦੀ ਹੋ ਕੇ ਲੰਘਾਂ,
ਮੈਂ ਕਿਸੇ ਬੁਰਾਈ ਤੋਂ ਨਾ ਡਰਾਂਗਾਂ,
ਕਿਉਂਕਿ ਤੂੰ ਜੋ ਮੇਰੇ ਨਾਲ ਹੈ;
ਤੇਰੀ ਸੋਟੀ ਅਤੇ ਤੇਰੀ ਲਾਠੀ,
ਮੈਨੂੰ ਦਿਲਾਸਾ ਦਿੰਦੀਆ ਹਨ।