Pular para o conteúdo
Publicidade

ਜ਼ਬੂਰਾਂ 7

ਦਾਵੀਦ ਦਾ ਇੱਕ ਸ਼ਿਗਾਯੋਨ7 ਸ਼ਾਇਦ ਸੰਗੀਤ ਨਾਲ ਸੰਬੰਧੀ ਇੱਕ ਸ਼ਬਦ, ਜੋ ਉਸਨੇ ਇੱਕ ਬਿਨਯਾਮੀਨੀ ਗੋਤ ਕੁਸ਼ ਬਾਰੇ ਯਾਹਵੇਹ ਦੇ ਸਾਹਮਣੇ ਗਾਇਆ ਸੀ।

1 ਹੇ ਯਾਹਵੇਹ ਮੇਰੇ ਪਰਮੇਸ਼ਵਰ! ਮੈਂ ਤੇਰੀ ਸ਼ਰਨ ਆਉਂਦਾ ਹਾਂ;

ਮੈਨੂੰ ਉਹਨਾਂ ਸਾਰਿਆਂ ਤੋਂ ਬਚਾ ਅਤੇ ਛੁਡਾ ਜੋ ਮੇਰਾ ਪਿੱਛਾ ਕਰਦੇ ਹਨ,

2 ਅਜਿਹਾ ਨਾਂ ਹੋਵੇ ਜੋ ਉਹ ਮੈਨੂੰ ਸ਼ੇਰ ਵਾਂਗ ਪਾੜ ਦੇਣ

ਅਤੇ ਮੇਰੇ ਟੁਕੜੇ-ਟੁਕੜੇ ਕਰ ਦੇਣ ਅਤੇ ਮੈਨੂੰ ਬਚਾਉਣ ਵਾਲਾ ਕੋਈ ਨਾ ਹੋਵੇ।

3 ਹੇ ਯਾਹਵੇਹ ਮੇਰੇ ਪਰਮੇਸ਼ਵਰ, ਜੇ ਮੈਂ ਇਹ ਕੀਤਾ ਹੈ

ਅਤੇ ਜੇ ਮੇਰੇ ਹੱਥੋਂ ਬਦੀ ਹੋਈ ਹੈ,

4 ਜੇ ਮੈਂ ਆਪਣੇ ਸਹਿਯੋਗੀ ਨੂੰ ਬਦੀ ਨਾਲ ਬਦਲਾ ਦਿੱਤਾ ਹੈ

ਜਾਂ ਬਿਨਾਂ ਕਾਰਨ ਮੇਰੇ ਦੁਸ਼ਮਣ ਨੂੰ ਲੁੱਟ ਲਿਆ ਹੈ,

5 ਤਾਂ ਦੁਸ਼ਮਣ ਮੇਰਾ ਪਿੱਛਾ ਕਰਕੇ ਮੈਨੂੰ ਫੜ ਲਵੇ;

ਉਹ ਮੇਰੀ ਜ਼ਿੰਦਗੀ ਨੂੰ ਜ਼ਮੀਨ ਉੱਤੇ ਕੁਚਲ ਦੇਵੇ

ਅਤੇ ਮੈਨੂੰ ਮਿੱਟੀ ਵਿੱਚ ਮਿਲਾ ਦੇਵੇ।

6 ਹੇ ਯਾਹਵੇਹ, ਆਪਣੇ ਗੁੱਸੇ ਵਿੱਚ ਉੱਠੋ;

ਮੇਰੇ ਵੈਰੀਆਂ ਦੇ ਕ੍ਰੋਧ ਦੇ ਵਿਰੁੱਧ ਉੱਠ।

ਹੇ ਮੇਰੇ ਪਰਮੇਸ਼ਵਰ, ਜਾਗ! ਤੁਸੀਂ ਨਿਆਂ ਦਾ ਹੁਕਮ ਕੀਤਾ ਹੈ।

7 ਰਾਸ਼ਟਰਾਂ ਦੇ ਲੋਕਾਂ ਨੂੰ ਤੁਹਾਡੇ ਆਲੇ-ਦੁਆਲੇ ਇਕੱਠਾ ਹੋਣ ਦਿਓ,

ਤੇ ਤੁਸੀਂ ਉਹਨਾਂ ਵਿੱਚ ਉੱਚੇ ਤਖਤ ਉੱਤੇ ਬਿਰਾਜਮਾਨ ਹੋ ਜਾਵੋ।

8 ਯਾਹਵੇਹ ਲੋਕਾਂ ਦਾ ਨਿਆਂ ਕਰੇਗਾ।

ਹੇ ਅੱਤ ਮਹਾਨ ਯਾਹਵੇਹ, ਮੇਰੀ ਧਾਰਮਿਕਤਾ ਦੇ ਅਨੁਸਾਰ,

ਮੇਰੀ ਖਰਿਆਈ ਦੇ ਅਨੁਸਾਰ, ਮੇਰਾ ਨਿਆਂ ਕਰੋ।

9 ਦੁਸ਼ਟਾਂ ਦੀ ਹਿੰਸਾ ਦਾ ਅੰਤ ਕਰ

ਅਤੇ ਧਰਮੀ ਨੂੰ ਸੁਰੱਖਿਅਤ ਬਣਾ

ਤੁਸੀਂ ਧਰਮੀ ਪਰਮੇਸ਼ਵਰ ਹੋ

ਜੋ ਮਨਾਂ ਅਤੇ ਦਿਲਾਂ ਦੀ ਜਾਂਚ ਕਰਦੇ ਹੋ।

10 ਮੇਰੀ ਢਾਲ ਅੱਤ ਮਹਾਨ ਪਰਮੇਸ਼ਵਰ ਹੈ,

ਜੋ ਨੇਕ ਦਿਲ ਵਾਲਿਆਂ ਨੂੰ ਬਚਾਉਂਦਾ ਹੈ।

11 ਪਰਮੇਸ਼ਵਰ ਇੱਕ ਸੱਚਾ ਧਰਮੀ ਨਿਆਂਕਾਰ ਹੈ,

ਇੱਕ ਅਜਿਹਾ ਪਰਮੇਸ਼ਵਰ ਜੋ ਹਰ ਰੋਜ਼ ਆਪਣਾ ਕ੍ਰੋਧ ਪ੍ਰਦਰਸ਼ਿਤ ਕਰਦਾ ਹੈ।

12 ਜੇਕਰ ਮਨੁੱਖ ਤੋਬਾ ਨਾ ਕਰੇ, ਤਾਂ ਉਹ ਆਪਣੀ ਤਲਵਾਰ ਨੂੰ ਤਿੱਖਾ ਕਰੇਗਾ।

ਉਹ ਨੇ ਆਪਣੇ ਧਨੁਸ਼ ਨੂੰ ਮੋੜੇ ਕੇ ਤਿਆਰ ਕਰ ਛੱਡਿਆ ਹੈ।

13 ਉਸ ਨੇ ਆਪਣੇ ਮਾਰਨ ਵਾਲੇ ਹਥਿਆਰ ਤਿਆਰ ਕਰ ਲਏ ਹਨ;

ਉਹ ਆਪਣੇ ਬਲਦੇ ਤੀਰ ਤਿਆਰ ਕਰਦਾ ਹੈ।

14 ਜੋ ਕੋਈ ਬੁਰਾਈ ਨਾਲ ਗਰਭਵਤੀ ਹੈ

ਅਤੇ ਉਹ ਮੁਸੀਬਤ ਨੂੰ ਧਾਰਨ ਕਰਦਾ ਹੈ ਅਤੇ ਝੂਠ ਉਸ ਤੋਂ ਜੰਮਿਆ ਹੈ।

15 ਜੋ ਕੋਈ ਇੱਕ ਟੋਆ ਪੁੱਟਦਾ ਅਤੇ ਉਸਨੂੰ ਡੂੰਘਾ ਕੱਢਦਾ ਹੈ,

ਅਤੇ ਉਹ ਆਪਣੇ ਬਣਾਏ ਹੋਏ ਟੋਏ ਵਿੱਚ ਆਪ ਹੀ ਡਿੱਗਦਾ ਹੈ।

16 ਜੋ ਕਿਸੇ ਲਈ ਮੁਸੀਬਤ ਦਾ ਕਾਰਨ ਬਣਦਾ ਹੈ;

ਉਹ ਉਸਦੇ ਉੱਤੇ ਹੀ ਆ ਪੈਂਦੀ ਹੈ।

17 ਮੈਂ ਉਸ ਦੀ ਧਾਰਮਿਕਤਾ ਦੇ ਕਾਰਨ ਯਾਹਵੇਹ ਦਾ ਧੰਨਵਾਦ ਕਰਾਂਗਾ;

ਮੈਂ ਅੱਤ ਮਹਾਨ ਯਾਹਵੇਹ ਦੇ ਨਾਮ ਦੀ ਉਸਤਤ ਕਰਾਂਗਾ।

Estes versículos te tocaram? Ore agora!

+581 estão orando agora.

Junte-se à corrente de oração.