9 ਯਾਹਵੇਹ ਦਾ ਡਰ ਪਵਿੱਤਰ ਹੈ,
ਉਹ ਸਦਾ ਤੱਕ ਕਾਇਮ ਰਹਿੰਦਾ ਹੈ।
ਯਾਹਵੇਹ ਦੇ ਫ਼ਰਮਾਨ ਪੱਕੇ ਹਨ,
ਜੋ ਉਹ ਸਾਰੇ ਨਿਰੇ-ਪੁਰੇ ਧਰਮੀ ਹਨ।
10 ਉਹ ਸੋਨੇ ਨਾਲੋਂ ਵਧੇਰੇ ਕੀਮਤੀ ਹਨ,
ਸਗੋਂ ਸ਼ੁੱਧ ਸੋਨੇ ਨਾਲੋਂ ਵੀ ਕਿਤੇ ਜ਼ਿਆਦਾ ਮਨਭਾਉਂਦੇ ਹਨ;
ਉਹ ਸ਼ਹਿਦ ਨਾਲੋਂ ਮਧੁਰ ਹਨ,
ਸ਼ਹਿਦ ਦੇ ਛੱਤੇ ਨਾਲੋਂ ਵੀ ਕਿਤੇ ਮਿੱਠੇ ਹਨ।19:10 ਜ਼ਬੂ 119:72,103
11 ਉਪਦੇਸ਼ ਦੁਆਰਾ ਤੇਰੇ ਸੇਵਕ ਨੂੰ ਚੇਤਾਵਨੀ ਦਿੱਤੀ ਜਾਂਦੀ ਹੈ;
ਉਹਨਾਂ ਨੂੰ ਮੰਨਣ ਵਿੱਚ ਬਹੁਤ ਵੱਡਾ ਫਲ ਪ੍ਰਾਪਤ ਹੁੰਦਾ ਹੈ।19:11 2 ਯੋਹ 1:8; ਜ਼ਬੂ 119:11