ਸੰਗੀਤ ਦੇ ਨਿਰਦੇਸ਼ਕ ਲਈ ਦਾਵੀਦ ਦਾ ਇੱਕ ਜ਼ਬੂਰ ਜੋ ਉਸ ਸਮੇਂ ਲਿਖਿਆ ਗਿਆ ਜਦੋਂ ਦਾਵੀਦ ਨੇ ਬੈਥਸ਼ੇਬਾ ਨਾਲ ਵਿਭਚਾਰ ਕੀਤਾ ਸੀ ਅਤੇ ਨਾਥਾਨ ਨਬੀ ਉਸਦੇ ਕੋਲ ਆਇਆ।
1 ਹੇ ਪਰਮੇਸ਼ਵਰ ਆਪਣੀ ਕਿਰਪਾ ਦੇ ਅਨੁਸਾਰ,
ਮੇਰੇ ਉੱਤੇ ਦਯਾ ਕਰ।
ਆਪਣੀ ਰਹਿਮਦਿਲੀ ਦੇ ਅਨੁਸਾਰ,
ਮੇਰੇ ਅਪਰਾਧ ਨੂੰ ਮਿਟਾ ਦੇ।51:1 ਲੂਕ 18:13
2 ਮੇਰੀ ਬਦੀ ਨੂੰ ਚੰਗੀ ਤਰ੍ਹਾਂ ਧੋ,
ਅਤੇ ਮੇਰੇ ਪਾਪਾਂ ਤੋਂ ਮੈਨੂੰ ਸਾਫ਼ ਕਰ।
3 ਕਿਉਂ ਜੋ ਮੈਂ ਆਪਣੇ ਅਪਰਾਧ ਨੂੰ ਜਾਣਦਾ ਹਾਂ।
ਅਤੇ ਮੇਰਾ ਪਾਪ ਮੇਰੇ ਸਾਹਮਣੇ ਹੈ।51:3 2 ਸ਼ਮੁ 12:13
4 ਮੈਂ ਤੇਰੇ, ਹਾਂ ਤੇਰੇ ਹੀ ਵਿਰੁੱਧ ਪਾਪ ਕੀਤਾ,
ਮੈਂ ਉਹ ਕੀਤਾ ਹੈ ਜੋ ਤੇਰੀ ਨਜ਼ਰ ਵਿੱਚ ਬੁਰਾ ਹੈ।51:4 ਲੂਕ 15:18; ਰੋਮਿ 3:4
ਇਸ ਲਈ ਤੂੰ ਆਪਣੇ ਫੈਸਲਾ ਵਿੱਚ ਸਹੀ ਹੋ,
ਅਤੇ ਤੇਰਾ ਨਿਆਂ ਮੇਰੇ ਲਈ ਸਹੀ ਹੈ।
5 ਸੱਚ-ਮੁੱਚ, ਮੈਂ ਬਦੀ ਵਿੱਚ ਜੰਮਿਆ,
ਅਤੇ ਪਾਪ ਵਿੱਚ ਮੇਰੀ ਮਾਂ ਨੇ ਮੈਨੂੰ ਕੁੱਖ ਵਿੱਚ ਲਿਆ।51:5 ਯੋਹ 3:6; ਰੋਮਿ 5:12; ਅਫ਼ 2:3
6 ਫਿਰ ਵੀ ਤੁਸੀਂ ਗਰਭ ਵਿੱਚ ਵੀ ਵਫ਼ਾਦਾਰੀ ਦੀ ਇੱਛਾ ਕੀਤੀ।
ਅਤੇ ਤੁਸੀਂ ਉਸ ਗੁਪਤ ਜਗ੍ਹਾ ਵਿੱਚ ਵੀ ਮੈਨੂੰ ਬੁੱਧੀ ਸਿਖਾਈ।
7 ਜੂਫੇ ਨਾਲ ਮੈਨੂੰ ਸਾਫ਼ ਕਰ ਤਾਂ ਮੈਂ ਸ਼ੁੱਧ ਹੋ ਜਾਵਾਂਗਾ;
ਮੈਨੂੰ ਧੋ ਅਤੇ ਮੈਂ ਬਰਫ਼ ਨਾਲੋਂ ਚਿੱਟਾ ਹੋ ਜਾਵਾਂਗਾ।
8 ਮੈਨੂੰ ਆਨੰਦ ਅਤੇ ਖੁਸ਼ੀ ਸੁਣਾ;
ਜਿਨ੍ਹਾਂ ਹੱਡੀਆਂ ਨੂੰ ਤੂੰ ਕੁਚਲਿਆ ਹੈ ਉਹ ਖੁਸ਼ ਹੋਣ।
9 ਮੇਰੇ ਪਾਪਾਂ ਵੱਲੋਂ ਮੂੰਹ ਫੇਰ ਲੈ।
ਅਤੇ ਮੇਰੀਆਂ ਸਾਰੀਆਂ ਬਦੀਆਂ ਨੂੰ ਮਿਟਾ ਦੇ।51:9 ਜ਼ਬੂ 51:11
10 ਹੇ ਪਰਮੇਸ਼ਵਰ, ਮੇਰੇ ਵਿੱਚ ਇੱਕ ਸਾਫ਼ ਦਿਲ ਉਤਪੰਨ ਕਰ,
ਅਤੇ ਮੇਰੇ ਅੰਦਰ ਨਵੇਂ ਸਿਰੇ ਤੋਂ ਸਥਿਰ ਆਤਮਾ ਵੀ।
11 ਮੈਨੂੰ ਆਪਣੀ ਹਜ਼ੂਰੀ ਤੋਂ ਨਾ ਕੱਢ
ਅਤੇ ਆਪਣਾ ਪਵਿੱਤਰ ਆਤਮਾ ਮੇਰੇ ਤੋਂ ਨਾ ਲੈ।
12 ਆਪਣੀ ਮੁਕਤੀ ਦੀ ਖੁਸ਼ੀ ਮੈਨੂੰ ਮੋੜ ਦੇ,
ਅਤੇ ਆਪਣੇ ਪਰਮ ਆਤਮਾ ਨਾਲ ਮੈਨੂੰ ਸੰਭਾਲ।
13 ਫਿਰ ਮੈਂ ਅਪਰਾਧੀਆਂ ਨੂੰ ਤੇਰੇ ਤਰੀਕੇ ਸਿਖਾਵਾਂਗਾ,
ਤਾਂ ਜੋ ਪਾਪੀ ਤੇਰੇ ਵੱਲ ਮੁੜ ਜਾਣ।
14 ਹੇ ਪਰਮੇਸ਼ਵਰ, ਤੂੰ ਜੋ ਮੇਰਾ ਮੁਕਤੀਦਾਤਾ ਹੈ,
ਮੈਨੂੰ ਖੂਨ ਦੇ ਦੋਸ਼ ਤੋਂ ਛੁਡਾ,
ਅਤੇ ਮੇਰੀ ਜੀਭ ਤੇਰੀ ਧਾਰਮਿਕਤਾ ਦੇ ਗੁਣ ਗਾਵੇਗੀ।
15 ਹੇ ਯਾਹਵੇਹ, ਮੇਰੇ ਬੁੱਲ੍ਹਾਂ ਨੂੰ ਖੋਲ੍ਹ ਦੇ,
ਤਾਂ ਜੋ ਮੇਰਾ ਮੂੰਹ ਤੇਰੀ ਉਸਤਤ ਕਰੇ।
16 ਤੈਨੂੰ ਬਲੀਦਾਨ ਵਿੱਚ ਖੁਸ਼ੀ ਨਹੀਂ ਹੁੰਦੀ, ਨਹੀਂ ਤਾਂ ਮੈਂ ਇਸਨੂੰ ਦਿੰਦਾ;
ਅਤੇ ਨਾ ਹੀ ਤੂੰ ਹੋਮ ਦੀਆਂ ਭੇਟਾਂ ਵਿੱਚ ਆਨੰਦ ਹੁੰਦਾ ਹੈ।
17 ਹੇ ਪਰਮੇਸ਼ਵਰ, ਮੇਰਾ ਬਲੀਦਾਨ ਟੁੱਟਿਆ ਹੋਇਆ ਆਤਮਾ ਹੈ
ਟੁੱਟੇ ਅਤੇ ਕੁਚਲੇ ਹੋਏ ਮਨ ਨੂੰ,
ਹੇ ਪਰਮੇਸ਼ਵਰ, ਤੂੰ ਤੁੱਛ ਨਾ ਜਾਣਿਆ।
18 ਇਹ ਤੁਹਾਨੂੰ ਸੀਯੋਨ51:18 ਸੀਯੋਨ ਅਤੇ ਯੇਰੂਸ਼ਲੇਮ ਇੱਕ ਹੀ ਸ਼ਹਿਰ ਹਨ ਦੀ ਖੁਸ਼ਹਾਲੀ,
ਯੇਰੂਸ਼ਲੇਮ ਸ਼ਹਿਰ ਦੀਆਂ ਕੰਧਾਂ ਬਣਾਉਣ ਲਈ ਖੁਸ਼ ਕਰੇ।
19 ਤਦ ਤੂੰ ਧਰਮ ਦੇ ਬਲੀਦਾਨਾਂ ਵਿੱਚ ਖੁਸ਼ ਹੋਵੇਗਾ,
ਹੋਮ ਬਲੀ ਅਤੇ ਪੂਰੀ ਹੋਮ ਬਲੀ ਵਿੱਚ;
ਫਿਰ ਤੇਰੀ ਜਗਵੇਦੀ ਉੱਤੇ ਬਲਦ ਭੇਂਟ ਕੀਤੇ ਜਾਣਗੇ।