ਸੰਗੀਤ ਦੇ ਨਿਰਦੇਸ਼ਕ ਲਈ। ਯਾਹਵੇਹ ਦੇ ਸੇਵਕ ਦਾਵੀਦ ਦੀ ਰਚਨਾ। ਉਸਨੇ ਇਸ ਗੀਤ ਦੇ ਸ਼ਬਦਾਂ ਨੂੰ ਯਾਹਵੇਹ ਲਈ ਗਾਇਆ ਜਦੋਂ ਯਾਹਵੇਹ ਨੇ ਉਸਨੂੰ ਉਸਦੇ ਸਾਰੇ ਦੁਸ਼ਮਣਾਂ ਦੇ ਹੱਥੋਂ ਅਤੇ ਸ਼ਾਊਲ ਦੇ ਹੱਥੋਂ ਛੁਡਾਇਆ। ਉਸ ਨੇ ਕਿਹਾ:
1 ਹੇ ਯਾਹਵੇਹ, ਤੂੰ ਜੋ ਮੇਰੀ ਤਾਕਤ ਹੈ, ਅਤੇ ਮੈਂ ਤੈਨੂੰ ਪਿਆਰ ਕਰਦਾ ਹਾਂ।
2 ਯਾਹਵੇਹ ਮੇਰੀ ਚੱਟਾਨ, ਮੇਰਾ ਛੁਡਾਉਣ ਵਾਲਾ ਹੈ ਅਤੇ ਮੇਰਾ ਮੁਕਤੀਦਾਤਾ ਹੈ;
ਮੇਰਾ ਪਰਮੇਸ਼ਵਰ ਮੇਰੀ ਚੱਟਾਨ ਹੈ, ਜਿਸ ਵਿੱਚ ਮੈਂ ਪਨਾਹ ਲੈਂਦਾ ਹਾਂ,
ਮੇਰੀ ਢਾਲ ਅਤੇ ਮੇਰੀ ਮੁਕਤੀ ਦਾ ਸਿੰਗ, ਅਤੇ ਮੇਰਾ ਗੜ੍ਹ ਹੈ।
3 ਮੈਂ ਯਾਹਵੇਹ ਨੂੰ ਪੁਕਾਰਿਆ, ਜੋ ਉਸਤਤ ਦੇ ਯੋਗ ਹੈ,
ਅਤੇ ਮੈਂ ਆਪਣੇ ਦੁਸ਼ਮਣਾਂ ਤੋਂ ਬਚਾਇਆ ਜਾਵਾਂਗਾ।