ਸੰਗੀਤ ਦੇ ਨਿਰਦੇਸ਼ਕ ਲਈ। ਕੋਰਾਹ ਦੇ ਪੁੱਤਰਾਂ ਵਿੱਚੋਂ। ਅਲਾਮੋਥ46 ਸ਼ਾਇਦ ਸੰਗੀਤ ਨਾਲ ਸਬੰਧਤ ਕੋਈ ਸ਼ਬਦ
1 ਪਰਮੇਸ਼ਵਰ ਸਾਡੀ ਪਨਾਹ ਅਤੇ ਤਾਕਤ ਹੈ,
ਉਹ ਮੁਸੀਬਤ ਵਿੱਚ ਸਾਡਾ ਵੱਡਾ ਸਹਾਇਕ ਹੈ।
2 ਇਸ ਲਈ ਅਸੀਂ ਨਹੀਂ ਡਰਾਂਗੇ, ਭਾਵੇਂ ਧਰਤੀ ਉਲਟ ਜਾਵੇਂ।
ਅਤੇ ਪਹਾੜ ਸਮੁੰਦਰ ਵਿੱਚ ਸੁੱਟੇ ਜਾਣ,
3 ਭਾਵੇਂ ਉਸ ਦਾ ਪਾਣੀ ਗਰਜਦਾ ਅਤੇ ਝੱਗ ਛੱਡਦਾ ਹੈ
ਅਤੇ ਪਰਬਤ ਉਸਦੇ ਉਛਾਲ ਨਾਲ ਕੰਬਦੇ ਹਨ।
4 ਇੱਕ ਨਦੀ ਹੈ ਜਿਸ ਦੀਆਂ ਧਾਰਾਂ ਪਰਮੇਸ਼ਵਰ ਦੇ ਸ਼ਹਿਰ ਨੂੰ ਖੁਸ਼ ਕਰਦੀਆਂ ਹਨ,
ਪਵਿੱਤਰ ਸਥਾਨ ਜਿੱਥੇ ਅੱਤ ਮਹਾਨ ਨਿਵਾਸ ਕਰਦਾ ਹੈ।
5 ਪਰਮੇਸ਼ਵਰ ਉਸ ਸ਼ਹਿਰ ਦੇ ਅੰਦਰ ਹੈ, ਉਹ ਸ਼ਹਿਰ ਕਦੇ ਨਹੀਂ ਡਿੱਗੇਗਾ;
ਦਿਨ ਚੜ੍ਹਨ ਵੇਲੇ ਪਰਮੇਸ਼ਵਰ ਉਸਦੀ ਮਦਦ ਕਰੇਗਾ।
6 ਰਾਸ਼ਟਰ ਉਥਲ-ਪੁਥਲ ਹੋ ਗਏ ਹਨ, ਰਾਜ ਡੋਲ ਗਏ;
ਉਹ ਆਪਣੀ ਆਵਾਜ਼ ਚੁੱਕਦਾ ਹੈ, ਧਰਤੀ ਪਿਘਲ ਜਾਂਦੀ ਹੈ।
7 ਸਰਬਸ਼ਕਤੀਮਾਨ ਯਾਹਵੇਹ ਸਾਡੇ ਨਾਲ ਹੈ;
ਯਾਕੋਬ ਦਾ ਪਰਮੇਸ਼ਵਰ ਸਾਡਾ ਉੱਚਾ ਗੜ੍ਹ ਹੈ।
8 ਆਓ ਅਤੇ ਵੇਖੋ ਕਿ ਯਾਹਵੇਹ ਨੇ ਕੀ ਕੀਤਾ ਹੈ,
ਧਰਤੀ ਉੱਤੇ ਉਸ ਨੇ ਜੋ ਬਰਬਾਦੀ ਕਰ ਦਿੱਤੀ ਹੈ।
9 ਉਹ ਧਰਤੀ ਦੇ ਸਿਰੇ ਤੱਕ ਲੜਾਈਆਂ ਨੂੰ ਮੁਕਾਉਂਦਾ ਹੈ।
ਉਹ ਧਨੁੱਖ ਨੂੰ ਤੋੜਦਾ ਹੈ ਅਤੇ ਬਰਛੀ ਨੂੰ ਤੋੜਦਾ ਹੈ।
ਉਹ ਢਾਲਾਂ46:9 ਢਾਲਾਂ ਅਰਥ ਰਥਾਂ ਨੂੰ ਅੱਗ ਨਾਲ ਸਾੜਦਾ ਹੈ।
10 ਉਹ ਕਹਿੰਦਾ ਹੈ, "ਸ਼ਾਂਤ ਰਹੋ, ਅਤੇ ਜਾਣੋ ਕਿ ਮੈਂ ਪਰਮੇਸ਼ਵਰ ਹਾਂ;
ਮੈਂ ਕੌਮਾਂ ਵਿੱਚ ਉੱਚਾ ਹੋਵਾਂਗਾ,
ਮੈਂ ਧਰਤੀ ਉੱਤੇ ਉੱਚਾ ਕੀਤਾ ਜਾਵਾਂਗਾ।"
11 ਸਰਬਸ਼ਕਤੀਮਾਨ ਯਾਹਵੇਹ ਸਾਡੇ ਨਾਲ ਹੈ;
ਯਾਕੋਬ ਦਾ ਪਰਮੇਸ਼ਵਰ ਸਾਡਾ ਉੱਚਾ ਗੜ੍ਹ ਹੈ।